Saturday, June 9, 2012

ਗ਼ਜ਼ਲ

-->
ਸਲਾਮਤ ਪੈਰ ਨੇ ਜਦ ਤੱਕ ਜਦੋਂ ਤੱਕ ਆਸ ਬਾਕੀ ਏ
ਤੁਰਾਂਗਾ ਮੈਂ ਸ਼ਮਾ ਲੈਕੇ ਜਦੋਂ ਤੱਕ ਰਾਤ ਬਾਕੀ ਏ
ਖੜ੍ਹਾਂਗਾ ਪਰਬਤਾਂ ਵਾਗੂੰ ਹਵਾ ਦਾ ਰੁਖ ਵੀ ਮੋੜਾਂਗਾ
ਵਤਨ ਮੇਰੇ ਤੇ ਜਦ ਤੱਕ ਜ਼ੁਲਮ ਦਾ ਭਾਰ ਬਾਕੀ ਏ
ਤਿਹਾਏ ਹੰਸ ਵੀ ਮਰਦੇ ਪਿਆਸੀ ਮਰ ਰਹੀ ਮਛਲੀ
ਨਦੀ ਵੀ ਮਰ ਗਈ ਸਮਝੋ ਬਸ ਇਸ ਵਿੱਚ ਗਾਰ ਬਾਕੀ ਏ
ਸੁਣੀ ਨਾ ਦਾਸਤਾਂ ਮੇਰੀ ਸਜਨ ਉਹ ਤੁਰ ਗਿਆ ਉਠਕੇ
ਮਿਰੇ ਖਾਮੋਸ਼ ਹੋਠਾਂ ਵਿੱਚ ਅਜੇ ਵੀ ਬਾਤ ਬਾਕੀ ਏ
ਰਹੇਗਾ ਸਾਥ ਤੇਰਾ ਜਦ ਤਲਕ ਹੈ ਜਿੰਦਗੀ ਬਾਕੀ
ਰਹੇਗੀ ਜਿੰਦਗੀ ਤਦ ਤਕ ਕਿ ਜਦ ਤਕ ਸਾਥ ਬਾਕੀ ਏ
ਹਰਪਿੰਦਰ ਰਾਨਾ

No comments:

Post a Comment